Posts

Showing posts with the label Trips

Some Remarkable Glimpses of One Day Trip to Bathinda

Image
  Educational Trip @ Bathinda  ਅਸੀਂ ਤਾਂ ਬਹੁਤ ਵਾਰ ਘੁੰਮਣ ਲਈ ਚਲੇ ਜਾਣੇ ਹਾਂ, ਪਰ ਸਾਡੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਇਹ ਮੌਕਾ ਬਹੁਤ ਹੀ ਘੱਟ ਮਿਲਦਾ ਹੈ। ਦਿਲੋਂ ਧੰਨਵਾਦ ਕਰਦੇ ਹਾਂ - ਸਾਡੇ ਪ੍ਰਿੰਸੀਪਲ ਮੈਡਮ ਦਾ ਜਿਨ੍ਹਾਂ ਨੇ ਸਾਨੂੰ Bathinda Trip ਲਈ ਭੇਜਿਆ। ਬਹੁਤ ਘੱਟ ਸਮੇਂ ਵਿੱਚ ਅਸੀਂ plan ਕੀਤਾ । ਟੀਮ ਵਜੋਂ ਅਸੀਂ (ਗੁਰਸ਼ਰਨ ਮੈਡਮ, ਰਾਜਵਿੰਦਰ ਮੈਡਮ ਅਤੇ ਪ੍ਰਦੀਪ ਮੈਡਮ ਅਤੇ ਬੱਚਿਆਂ ਨੇ) ਇੱਕ-ਇੱਕ minute ਖ਼ੂਬ enjoy ਕੀਤਾ ਅਤੇ ਇਕ ਦੂਜੇ ਨੂੰ ਪੂਰਾ ਸਹਿਯੋਗ ਵੀ ਦਿੱਤਾ। ਬਹੁਤ ਵਧੀਆ ਲੱਗਿਆ ਜਦੋਂ ਬੱਚਿਆਂ ਦੇ ਮਾਸੂਮ ਚਿਹਰੇ ਖਿੜੇ ਫੁੱਲ ਵਰਗੇ ਲੱਗ ਰਹੇ ਸਨ। ਉਨ੍ਹਾ ਦੀਆਂ ਅਸਲੀ activities ਨੂੰ phone ਵਿੱਚ ਕੈਦ ਕਰਦਿਆਂ ਬਹੁਤ ਮਜ਼ਾ ਆ ਰਿਹਾ ਸੀ। ਪਰ ਸਭ ਤੋਂ ਵੱਧ ਸਾਨੂੰ ਉਹ ਗੱਲ ਦਿਲ ਨੂੰ ਛੂਹ ਗਈ ਅਤੇ ਸਾਡੀਆਂ ਅੱਖਾਂ ਭਰ ਆਈਆਂ ਜਦੋਂ ਬੱਚਿਆਂ ਨੇ ਪਿਆਰ ਨਾਲ ਕਿਹਾ- ਮੈਡਮ, ਜਿੱਥੇ-ਜਿੱਥੇ ਤੁਸੀਂ ਸਾਨੂੰ ਲੈ ਕੇ ਗਏ ਹੋ ਨਾ, ਅਸੀਂ ਪਹਿਲਾਂ ਕਦੇ ਨਹੀਂ ਗਏ।   ਪਤਾ ਨਹੀਂ ਕਦੇ ਉਹ ਆਪਣੇ ਘਰ- ਪਰਿਵਾਰ ਨਾਲ ਜਾ ਸਕਣਗੇ ਜਾ ਨਹੀਂ? ਇਹ ਸਵਾਲ ਮੇਰੇ ਦਿਮਾਗ ਚੋਂ ਨਿਕਲ ਹੀ ਨਹੀਂ ਰਿਹਾ! ਪਰ ਆਪਾਂ ਵੀ ਉਨ੍ਹਾਂ ਦੇ ਆਪਣੇ ਹੀ ਹਾਂ- ਅਸਲੀ ਸ਼ੁਭਚਿੰਤਕ ! ਹੈ ਨਾ? ☆●☆ ਅਸੀਂ ਕਿੱਥੇ ਲੈ ਕੇ ਗਏ ਸੀ? Jogger's Park, Rose Garden, Lali Sweet House ( for chana poori), Beer Talab Zoo ...