C8 Translation : Punjabi to English
Translation : Punjabi to English (80 Sentences) or English to Punjabi
(Learn Both ways)
1. Open your bag.
ਆਪਣਾ ਬਸਤਾ ਖੋਲ੍ਹੋ।
2. Tell your name.
ਆਪਣਾ ਨਾਂ ਦੱਸੋ।
3. Do not talk.
ਗੱਲਾਂ ਨਾ ਕਰੋ।
4. Avoid bad company.
ਬੁਰੀ ਸੰਗਤ ਤੋਂ ਬਚੋ।
5. Obey the elders.
ਵੱਡਿਆਂ ਦਾ ਕਹਿਣਾ ਮੰਨੋ।
6. Do not litter.
ਕੂੜਾ ਨਾ ਖਲ੍ਹਾਰੋ।
7. Raise your hands.
ਆਪਣੇ ਹੱਥ ਉੱਤੇ ਚੁੱਕੋ।
8. Never tell a lie.
ਕਦੇ ਝੂਠ ਨਾ ਬੋਲੋ।
9. Complete your work.
ਆਪਣਾ ਕੰਮ ਪੂਰਾ ਕਰੋ।
10. Improve your mistakes.
ਆਪਣੀਆਂ ਗਲਤੀਆਂ ਨੂੰ ਸੁਧਾਰੋ।
11. I am tired.
ਮੈਂ ਥੱਕਿਆ ਹੋਇਆ ਹਾਂ।
12. He is not a fool.
ਉਹ ਮੂਰਖ ਨਹੀਂ ਹੈ।
13. My parents are teachers.
ਮੇਰੇ ਮਾਤਾ-ਪਿਤਾ ਜੀ ਅਧਿਆਪਕ ਹਨ।
14. We are Indians.
ਅਸੀਂ ਭਾਰਤਵਾਸੀ ਹਾਂ।
15. Her sister is very wise.
ਉਸਦੀ ਭੈਣ ਬਹੁਤ ਅਕਲਮੰਦ ਹੈ।
16. I am proud of you.
ਮੈਨੂੰ ਤੁਹਾਡੇ ਤੇ ਮਾਣ ਹੈ।
17. Water is clean.
ਪਾਣੀ ਸਾਫ਼ ਹੈ।
18. He is very selfish.
ਉਹ ਬਹੁਤ ਮਤਲਬੀ ਹੈ।
19. Grass is green.
ਘਾਹ ਹਰੀ-ਭਰੀ ਹੈ।
20. I am not feeling well today.
ਮੈਂ ਅੱਜ ਠੀਕ ਮਹਿਸੂਸ ਨਹੀਂ ਕਰ ਰਿਹਾ ਹਾਂ।
21. I go to school daily.
ਮੈਂ ਰੋਜ਼ਾ ਸਕੂਲ ਜਾਂਦਾ ਹਾਂ।
22. My mother cooks tasty food.
ਮੇਰੀ ਮਾਤਾ ਜੀ ਸਵਾਦੀ ਭੋਜਨ ਬਣਾਉਂਦੇ ਹਨ।
23. All have learnt their lesson.
ਸਾਰਿਆਂ ਨੇ ਆਪਣਾ पाठ ਯਾਦ ਕਰ ਲਿਆ ਹੈ।
24. I celebrated my birthday.
ਮੈਂ ਆਪਣਾ ਜਨਮ ਦਿਨ ਮਨਾਇਆ।
25. My father will go to the market.
ਮੇਰੇ ਪਿਤਾ ਜੀ ਬਾਜ਼ਾਰ ਜਾਣਗੇ।
26. God will help me.
ਪਰਮਾਤਮਾ ਮੇਰੀ ਮਦਦ ਕਰਣਗੇ।
27. He is running fast.
ਉਹ ਤੇਜ਼ੀ ਦੌੜ ਰਿਹਾ ਹੈ।
28. The peon is not ringing the bell.
ਚਪੜਾਸੀ ਘੰਟੀ ਨਹੀਂ ਵਜਾ ਰਿਹਾ ਹੈ।
29. The students will be studying.
ਵਿਦਿਆਰਥੀ ਪੜ੍ਹ ਰਹੇ ਹੋਣਗੇ।
30. The farmers will not be taking rest.
ਕਿਸਾਨ ਆਰਾਮ ਨਹੀਂ ਕਰ ਨਗੇ।
31. Sushil has done his work.
ਸੁਸ਼ੀਲ ਨੇ ਆਪਣਾ ਕੰਮ ਕਰ ਲਿਆ ਹੈ।
32. My teacher has checked the notebook.
ਮੇਰੇ ਅਧਿਆਪਕ ਨੇ ਕਾਪੀ ਚੈੱਕ ਕਰ ਲਈ ਹੈ।
33. The boys have not broken the chair.
ਮੁੰਡਿਆਂ ਨੇ ਕੁਰਸੀ ਨਹੀਂ ਤੋੜੀ ਹੈ ।
34. I have got a job.
ਮੈਨੂੰ ਇੱਕ ਨੌਕਰੀ ਮਿਲ ਗਈ ਹੈ।
35. Someone has called me.
ਕਿਸੇ ਨੇ ਮੈਨੂੰ ਬੁਲਾਇਆ ਹੈ।
36. Mohan has sung a song.
ਮੋਹਨ ਨੇ ਇੱਕ ਗੀਤ ਗਾਇਆ ਹੈ।
37. The girls have gone to the class.
ਕੁੜੀਆਂ ਜਮਾਤ ਵਿਚ ਗਈਆਂ ਹਨ।
38. The police has not caught the thief.
ਪੁਲਿਸ ਨੇ ਚੋਰ ਨੂੰ ਨਹੀਂ ਫੜਿਆ ਹੈ।
39. He has not passed this year.
ਉਹ ਇਸ ਸਾਲ ਪਾਸ ਨਹੀਂ ਹੋਇਆ ਹੈ।
40. My uncle gave me a wrist watch as a present.
ਮੇਰੇ ਚਾਚਾ ਜੀ ਨੇ ਮੈਨੂੰ ਤੋਹਫ਼ੇ ਵਿੱਚ ਇੱਕ ਘੜੀ ਦਿੱਤੀ।
41. ਉਸਨੇ ਸੱਚ ਨਹੀਂ ਬੋਲਿਆ।
He didn't speak the truth.
42. ਮੈਨੂੰ ਉਸ ਦਿਨ ਬੁਖਾਰ ਸੀ।
I had fever that day.
43. ਅਸੀਂ ਡਾਕਟਰ ਨੂੰ ਬੁਲਾ ਲਿਆ ਸੀ।
We had sent for the doctor.
44. ਬੁੱਢੇ ਆਦਮੀ ਨੇ ਇੱਕ ਘਰ ਬਣਾਇਆ।
The old man built a house.
45. ਅਸੀਂ ਬਹੁਤ ਮਜ਼ਾ ਕਰ ਚੁੱਕੇ ਸੀ।
We had enjoyed a lot.
46. ਸੁਧਾ ਨੇ ਖੇਡ ਖੇਡੀ।
Sudha played a game.
47. ਮੇਰੀ ਸਹੇਲੀ ਨੇ ਮੇਰੀ ਮਦਦ ਕੀਤੀ।
My friend helped me.
48. ਬਿੱਲੀ ਨੇ ਦੁੱਧ ਨਹੀਂ ਪੀਤਾ।
The cat didn't drink milk.
49. ਸੋਨੂੰ ਨੇ ਤੈਨੂੰ ਧੱਕਾ ਨਹੀਂ ਮਾਰਿਆ।
Sonu didn't push you.
50. ਦਾਦੀ ਨੇ ਚੰਗੀ ਕਹਾਣੀ ਸੁਣਾਈ।
The grandmother told a good story.
51. ਤੁਸੀਂ ਕਿੱਥੇ ਰਹਿੰਦੇ ਹੋ?
Where do you live?
52. ਤੁਸੀਂ ਝੂਠ ਕਿਉਂ ਬੋਲਿਆ?
Why did you tell a lie?
53. ਤੁਸੀਂ ਆਪਣੀ ਛੁੱਟੀ ਕਿੱਥੇ ਬਿਤਾਈ?
Where did you spend your holiday?
54. ਜਮਾਤ ਵਿੱਚ ਕੌਣ ਸੀ?
Who was there in the class?
55. ਤੁਹਾਡਾ ਪੱਕਾ ਮਿੱਤਰ ਕੌਣ ਹੈ?
Who is your best friend?
56. ਅਧਿਆਪਕ ਨੇ ਕੀ ਪੜ੍ਹਾਇਆ?
What did the teacher teach?
57. ਉਸਨੇ ਜਵਾਬ ਕਿਉਂ ਨਹੀਂ ਦਿੱਤਾ?
Why did he not give the answer?
58. ਤੁਸੀਂ ਕਿੱਥੇ ਜਾ ਰਹੇ ਹੋ?
Where are you going?
59. ਤੁਸੀਂ ਰੌਲਾ ਕਿਉਂ ਪਾ ਰਹੇ ਹੋ?
Why are you making a noise?
60. ਤੁਸੀਂ ਕਦੋਂ ਆ ਰਹੇ ਹੋ?
When are you coming?
61. ਤੁਸੀਂ ਕਿਤਾਬ ਕਦੋਂ ਪੜ੍ਹ ਰਹੇ ਸੀ?
When were you reading the book?
62. ਤੁਸੀਂ ਕੱਲ੍ਹ ਕੀ ਕਰ ਰਹੇ ਸੀ?
What were you doing yesterday?
63. ਤੁਸੀਂ ਕੰਮ ਕਦੋਂ ਕਰੋਗੇ?
When will you do the work?
64. ਉਹ ਪ੍ਰਸ਼ਨ ਕਿਵੇਂ ਹੱਲ ਕਰੇਗੀ?
How will she solve the question?
65. ਤੁਸੀਂ ਹੁਣ ਕਿੱਥੇ ਜਾਉਗੇ?
Where will you go now?
66. ਉਹ ਪਾਰਟੀ ਤੇ ਕਿਉਂ ਨਹੀਂ ਆਵੇਗੀ?
Why will she not come to the party?
67. ਕੀ ਤੁਸੀਂ ਜਵਾਬ ਲਿੱਖ ਲਿਆ ਹੈ?
Have you written the answer?
68. ਕੀ ਉਸਨੇ ਪਾਠ ਯਾਦ ਕਰ ਲਿਆ ਹੈ?
Has she learnt the lesson?
69. ਉਸਨੇ ਆਪਣਾ ਘਰ ਕਿਉਂ ਵੇਚ ਦਿੱਤਾ?
Why did he sell his house?
70. ਕੀ ਉਹਨਾਂ ਨੇ ਮੈਚ ਜਿੱਤ ਲਿਆ ਹੈ?
Had they won the match?
71. ਉਹ ਪ੍ਰੀਖਿਆ ਵਿੱਚ ਕਿਸ ਤਰ੍ਹਾਂ ਪਾਸ ਹੋ ਗਿਆ?
How did he pass in the examination?
72. ਕੀ ਮੈਂ ਅੰਦਰ ਆ ਸਕਦਾ ਹਾਂ?
May I come in?
73. ਕੀ ਮੈਂ ਬਾਹਰ ਜਾ ਸਕਦਾ ਹਾਂ?
May I go out?
74. ਕੀ ਉਹ ਤੈਰ ਸਕਦੀ ਹੈ?
Can she swim?
75. ਕੀ ਹੁਣ ਮੈਂ ਜਾ ਸਕਦਾ ਹਾਂ?
May I go now?
76. ਸਾਨੂੰ ਭੋਜਨ ਕਰਨ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ?
We should wash our hands before having food.
77. ਮੈਨੂੰ ਹੁਣ ਸੌਣਾ ਚਾਹੀਦਾ ਹੈ।
I must go to sleep now.
78. ਕਿਰਪਾ ਕਰਕੇ ਪੇਜ ਪਲਟੋ।
Please turn the page.
79. ਮਿਹਨਤ ਕਰੋ ਨਹੀਂ ਤਾਂ ਤੁਸੀਂ ਫੇਲ ਹੋ ਜਾਉਗੇ।
Work hard lest you should fail.
80. ਸ਼ਾਬਾਸ਼! ਤੁਸੀਂ ਬਹੁਤ ਵਧੀਆ ਕੀਤਾ।
Well done!
Happy Learning!
ReplyDeleteShriya