Mission Samrath, 2026

 Mission Samrath, 2026










Note :


  • ਸੈਸ਼ਨ 2026-27 ਵਿੱਚ ਪਹਿਲੇ ਦੇ ਮਹੀਨਿਆਂ ਲਈ ਚਲਾਇਆ ਜਾਵੇਗਾ।
  • ਵਿਦਿਆਰਥੀਆਂ ਦੀ ਗਰੁਪਿੰਗ ਉਹਨਾਂ ਦੇ ਕੇਵਲ ਪੜ੍ਹਨ ਦੇ ਲੈਵਲ ਦੇ ਅਧਾਰ 'ਤੇ ਹੀ ਕੀਤੀ ਜਾਵੇਗੀ।
  • ਹਰੇਕ ਵਿਦਿਆਰਥੀ ਦਾ ਮੁਲਾਂਕਣ ਹੋਣ ਉਪਰੰਤ ਇਸਦਾ ਸਹੀ ਡਾਟਾ ਅਧਿਆਪਕਾਂ ਦੁਆਰਾ ਈ-ਪੰਜਾਬ ਸਟਾਫ ਲਾਗ-ਇਨ ਐਪ (E-Punjab staff login app) 'ਤੇ ਨਿਰਧਾਰਿਤ ਸਮੇਂ ਤੱਕ ਅਪਲੋਡ ਕੀਤਾ ਜਾਵੇ।
  • ਕਿਸੇ ਵੀ ਗਰੁੱਪ ਵਿੱਚ ਵਿਦਿਆਰਥੀਆਂ ਦੀ ਗਿਣਤੀ 30-35 ਤੋਂ ਵੱਧ ਨਾ ਹੋਵੇ।
  • ਪੰਜਾਬੀ ਅਤੇ ਗਣਿਤ ਵਿਸ਼ਾ ਪੜ੍ਹਾਉਣ ਲਈ ਵਿਦਿਆਰਥੀਆਂ ਦੀ ਗਰੁਪਿੰਗ ਪੰਜਾਬੀ ਵਿੱਚ ਪੜ੍ਹਨ ਦੇ ਸਿੱਖਣ ਪੱਧਰ ਅਨੁਸਾਰ ਹੀ ਕੀਤੀ ਜਾਵੇ ਅਤੇ ਵਿਦਿਆਰਥੀਆਂ ਦੇ ਤਿੰਨ ਗਰੁੱਪ ਲੈਵਲ-1, ਲੈਵਲ-2 ਅਤੇ ਲੈਵਲ-3 ਬਣਾਏ ਜਾਣ ਕਿਉਂਕਿ ਆਮ ਤੌਰ ਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਬੱਚੇ ਪੰਜਾਬੀ ਵਿੱਚ ਲੈਵਲ 1 ਤੇ ਹਨ ਉਹੀ ਬੱਚੇ ਗਇਤ ਵਿਚ ਵੀ ਲੈਵਲ 1 'ਤੇ ਹੁੰਦੇ ਹਨ।
  • ਪਰ ਅੰਗਰੇਜ਼ੀ ਵਿਸ਼ੇ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅੰਗਰੇਜ਼ੀ ਪੜ੍ਹਾਉਣ ਸਮੇਂ ਗਰੁਪਿੰਗ ਵਿਦਿਆਰਥੀਆਂ ਦੇ ਅੰਗਰੇਜ਼ੀ ਵਿੱਚ ਸਿਖਣ ਪੱਧਰਾਂ ਤੇ ਅਧਾਰਿਤ ਹੋਵੇਗੀ।
  • ਮਿਸ਼ਨ ਸਮਰੱਥ ਦੌਰਾਨ ਸਮੂਹ ਸਰਕਾਰੀ (ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ) ਸਕੂਲਾਂ ਵਿੱਚ ਅੱਧੀ ਛੁੱਟੀ ਪਹਿਲੇ ਚਾਰ ਪੀਰੀਅਡਾਂ ਤੋਂ ਬਾਅਦ ਕੀਤੀ ਜਾਵੇ।
  • ਜਮਾਤਾਂ ਤੀਜੀ ਤੋਂ ਅੱਠਵੀਂ ਲਈ ਜੁਲਾਈ 2026 ਵਿੱਚ ਵਿਸ਼ਿਆਂ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਦੇ ਹੋਣ ਵਾਲੇ Bi-Monthly Test ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ ਮਿਸ਼ਨ ਸਮਰੱਥ ਤਹਿਤ ਪੜ੍ਹਾਏ ਗਏ ਕੰਟੈਂਟ ਵਿੱਚੋਂ ਹੀ ਲਏ ਜਾਣਗੇ।
  • ਪੰਜਾਬੀ ਵਿਸ਼ੇ ਦੇ ਹਫਤਾਵਾਰ 6 ਪੀਰੀਅਡ ਲੱਗਦੇ ਹਨ ਪਰ ਮਿਸ਼ਨ ਸਮਰੱਥ 4.0 ਤਹਿਤ ਪੰਜਾਬੀ ਨੂੰ 9 ਪੀਰੀਅਡ ਪ੍ਰਤੀ ਹਫਤਾ ਦਿੱਤੇ ਜਾਣੇ ਹਨ।
  •  ਇਸ ਲਈ ਮਿਸ਼ਨ ਸਮਰੱਥ 4.0 ਦੌਰਾਨ ਜਮਾਤਾਂ 6 ਵੀਂ ਤੋਂ 8ਵੀਂ ਦੇ ਚੋਣਵਾਂ ਵਿਸ਼ਾ, ਕੰਪਿਉਟਰ ਸਿੱਖਿਆ ਤੇ ਹਿੰਦੀ ਵਿਸ਼ਿਆਂ ਦਾ ਇੱਕ-ਇੱਕ ਪੀਰੀਅਡ ਪ੍ਰਤੀ ਵਿਸ਼ਾ ਘੱਟ ਕੀਤਾ ਜਾਵੇਗਾ।
  • ਉਸੇ ਤਰ੍ਹਾਂ ਗਇਤ ਵਿਸ਼ੇ ਦੇ ਹਫਤਾਵਾਰ 8 ਪੀਰੀਅਡ ਲੱਗਦੇ ਹਨ ਪਰ ਮਿਸ਼ਨ ਸਮਰੱਥ 4.0 ਤਹਿਤ ਗਇਤ ਨੂੰ 9 ਪੀਰੀਅਡ ਪ੍ਰਤੀ ਹਫਤਾ ਦਿੱਤੇ ਜਾਣੇ ਹਨ। ਇਸ ਲਈ ਮਿਸ਼ਨ ਸਮਰੱਥ 4.0 ਦੌਰਾਨ ਜਮਾਤਾਂ 6 ਵੀਂ ਤੋਂ 8ਵੀਂ ਦੇ ਸਰੀਰਕ ਸਿੱਖਿਆ ਵਿਸ਼ੇ ਦਾ ਇਕ ਪੀਰੀਅਡ ਘੱਟ ਕੀਤਾ ਜਾਵੇਗਾ।
  • ਕਿਉਂਕਿ ਜਮਾਤਾਂ 6ਵੀਂ ਤੋਂ 8ਵੀਂ ਦੇ ਲਈ ਅੰਗਰੇਜ਼ੀ ਵਿਸ਼ੇ ਦੇ ਹਫ਼ਤਾਵਾਰ 8 ਪੀਰੀਅਡ ਲੱਗਦੇ ਹਨ, ਇਸ ਵਿੱਚੋਂ 6 ਪੀਰੀਅਡ ਪਹਿਲੇ ਚਾਰ ਪੀਰੀਅਡਾਂ ਵਿੱਚ ਮਿਸ਼ਨ ਸਮਰੱਥ ਲਈ ਹੋਣਗੇ ਅਤੇ ਬਾਕੀ ਦੇ ਦੇ ਪੀਰੀਅਡ ਪਿਛਲੇ ਚਾਰ ਪੀਰੀਅਡਾਂ ਦੀ ਸਮਾਂ ਸਾਰਣੀ ਵਿੱਚ ਦਿੱਤੇ ਜਾਣਗੇ ਪਰ ਇਹਨਾਂ ਵਿੱਚ ਵੀ ਮਿਸ਼ਨ ਸਮਰੱਥ ਦਾ ਵਿਸ਼ਾ ਵਸਤੂ ਪੜ੍ਹਾਇਆ ਜਾਵੇਗਾ।
  •  ਪੰਜਵੇਂ ਤੋਂ ਅੱਠਵੇਂ ਪੀਰੀਅਡਾਂ ਦੀ ਸਮਾਂ ਸਾਰਣੀ ਬਾਕੀ ਵਿਸ਼ਿਆਂ ਲਈ ਸੈੱਟ ਕੀਤੀ ਜਾਵੇਗੀ ਅਤੇ ਬਾਕੀ ਵਿਸ਼ਿਆਂ ਦਾ ਸਿਲੇਬਸ ਆਮ ਵਾਂਗ ਕਰਵਾਇਆ ਜਾਵੇਗਾ।
  • ਪੰਜਾਬੀ, ਗਇਤ ਅਤੇ ਅੰਗਰੇਜ਼ੀ ਵਿਸ਼ਿਆਂ ਦਾ ਮਿਸ਼ਨ ਸਮਰੱਥ ਦੌਰਾਨ ਰੈਗੂਲਰ ਸਿਲੇਬਸ ਨਹੀਂ ਕਰਵਾਇਆ ਜਾਵੇਗਾ।













































































Comments

Popular Posts

C6 to 8 Holidays Homework , Level 2

C9 Holiday Homework , 2026

C8 Practice Bimonthly Tests / 3 sets / Level 2

C6 to 8 Holiday Homework , Level 1 , 2026

C10 5️⃣ Practice Bimonthly Tests for July 2026

C10 Holiday Homework , June 2026

All about Digitalised Date of Birth Certificate / Undertaking for all the Board Classes | Letter regarding Last Date

C9 5️⃣ Practice Bimonthly Tests for July 2026

Word of the Day, 2026-27 | Weekend Word Challenge