Mission Samrath, 2026
Mission Samrath, 2026 Note : ਸੈਸ਼ਨ 2026-27 ਵਿੱਚ ਪਹਿਲੇ ਦੇ ਮਹੀਨਿਆਂ ਲਈ ਚਲਾਇਆ ਜਾਵੇਗਾ। ਵਿਦਿਆਰਥੀਆਂ ਦੀ ਗਰੁਪਿੰਗ ਉਹਨਾਂ ਦੇ ਕੇਵਲ ਪੜ੍ਹਨ ਦੇ ਲੈਵਲ ਦੇ ਅਧਾਰ 'ਤੇ ਹੀ ਕੀਤੀ ਜਾਵੇਗੀ। ਹਰੇਕ ਵਿਦਿਆਰਥੀ ਦਾ ਮੁਲਾਂਕਣ ਹੋਣ ਉਪਰੰਤ ਇਸਦਾ ਸਹੀ ਡਾਟਾ ਅਧਿਆਪਕਾਂ ਦੁਆਰਾ ਈ-ਪੰਜਾਬ ਸਟਾਫ ਲਾਗ-ਇਨ ਐਪ (E-Punjab staff login app) 'ਤੇ ਨਿਰਧਾਰਿਤ ਸਮੇਂ ਤੱਕ ਅਪਲੋਡ ਕੀਤਾ ਜਾਵੇ। ਕਿਸੇ ਵੀ ਗਰੁੱਪ ਵਿੱਚ ਵਿਦਿਆਰਥੀਆਂ ਦੀ ਗਿਣਤੀ 30-35 ਤੋਂ ਵੱਧ ਨਾ ਹੋਵੇ। ਪੰਜਾਬੀ ਅਤੇ ਗਣਿਤ ਵਿਸ਼ਾ ਪੜ੍ਹਾਉਣ ਲਈ ਵਿਦਿਆਰਥੀਆਂ ਦੀ ਗਰੁਪਿੰਗ ਪੰਜਾਬੀ ਵਿੱਚ ਪੜ੍ਹਨ ਦੇ ਸਿੱਖਣ ਪੱਧਰ ਅਨੁਸਾਰ ਹੀ ਕੀਤੀ ਜਾਵੇ ਅਤੇ ਵਿਦਿਆਰਥੀਆਂ ਦੇ ਤਿੰਨ ਗਰੁੱਪ ਲੈਵਲ-1, ਲੈਵਲ-2 ਅਤੇ ਲੈਵਲ-3 ਬਣਾਏ ਜਾਣ ਕਿਉਂਕਿ ਆਮ ਤੌਰ ਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਬੱਚੇ ਪੰਜਾਬੀ ਵਿੱਚ ਲੈਵਲ 1 ਤੇ ਹਨ ਉਹੀ ਬੱਚੇ ਗਇਤ ਵਿਚ ਵੀ ਲੈਵਲ 1 'ਤੇ ਹੁੰਦੇ ਹਨ। ਪਰ ਅੰਗਰੇਜ਼ੀ ਵਿਸ਼ੇ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅੰਗਰੇਜ਼ੀ ਪੜ੍ਹਾਉਣ ਸਮੇਂ ਗਰੁਪਿੰਗ ਵਿਦਿਆਰਥੀਆਂ ਦੇ ਅੰਗਰੇਜ਼ੀ ਵਿੱਚ ਸਿਖਣ ਪੱਧਰਾਂ ਤੇ ਅਧਾਰਿਤ ਹੋਵੇਗੀ। ਮਿਸ਼ਨ ਸਮਰੱਥ ਦੌਰਾਨ ਸਮੂਹ ਸਰਕਾਰੀ (ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ) ਸਕੂਲਾਂ ਵਿੱਚ ਅੱਧੀ ਛੁੱਟੀ ਪਹਿਲੇ ਚਾਰ ਪੀਰੀਅਡਾਂ ਤੋਂ ਬਾਅਦ ਕੀਤੀ ਜਾਵੇ। ਜਮਾਤਾਂ ਤੀਜੀ ਤੋਂ ਅੱਠਵੀਂ ਲਈ ਜੁਲਾਈ 2026 ਵਿੱਚ ਵਿਸ਼ਿਆਂ ਪੰਜਾਬੀ, ਗਣਿਤ ...